27/12/2025
#ਗੁਰੂ ਗੋਬਿੰਦ ਸਿੰਘ ਜੀ ਦਾ ਪੱਕਾ ਸਰਧਾਲੂ ਮੋਤੀ ਰਾਮ ਮਹਿਰਾ ਵਜੀਰ ਖਾ ਦੇ ਦਰਬਾਰ ਚ ਰਸੋਈਆ ਸੀ । ਮੋਤੀ ਤੇ ਪੰਮਾ ਦੋ ਸਕੇ ਭਰਾ ਸਨ । ਦੋਨੋ ਵਜੀਦੇ ਦੀ ਰਸੋਈ ਚ ਕੰਮ ਕਰਦੇ ਸਨ ਤੇ ਕੈਦੀਆਂ ਨੂ ਭੋਜਣ ਸਕਾਉਣ ਦੀ ਜਿੰਮੇਵਾਰੀ ਇਹਨਾਂ ਦੀ ਸੀ । ਮਾਂ ਗੁਜਰੀ ਤੇ ਛੋਟੇ ਸਾਹਿਬਜਾਦੇ ਜਦੋ ਠੰਡੇ ਬੁਰਜ ਚ ਕੈਦ ਕਰਕੇ ਇਹ ਸਾਹੀ ਫੁਰਮਾਨ ਸੁਣਾਇਆ ਗਿਆ ਵੀ ਕਿਸੇ ਨੇ ਵੀ ਠੰਡੇ ਬੁਰਜ ਤੱਕ ਪਾਣੀ ਦਾ ਤੁਪਕਾ ਤੱਕ ਨਹੀ ਲੈ ਕੇ ਜਾਣਾ ਪਰਸਾਦੇ ਤਾ ਬਹੁਤ ਦੂਰ ਦੀ ਗੱਲ ਸੀ ਤਾਂ ਮੋਤੀ ਦਾ ਦਿਲ ਪਿਘਲ ਗਿਆ । ਕਿੳਕਿ ਗੁਰੂ ਘਰ ਦਾ ਉਪਾਸਕ ਸੀ । ਵਜੀਰ ਖਾਂ ਨੂ ਪਤਾ ਨਹੀ ਸੀ ਵੀ ਮੋਤੀ ਗੁਰੂ ਗੋਬਿੰਦ ਸਿੰਘ ਦਾ ਸਰਧਾਲੂ ਹੈ । ਮੋਤੀ ਸਾਮ ਨੂ ਘਰੇ ਗਿਆ ਤੇ ਰੋ ਰੋ ਕੇ ਆਪਣੀ ਮਾਂ ਤੇ ਆਪਣੀ ਪਤਨੀ ਨੂ ਸਾਰੀ ਗੱਲ ਦੱਸੀ । ਸੁਣ ਕੇ ਸਾਰੇ ਟੱਬਰ ਦਾ ਮਨ ਪਸੀਜ ਗਿਆ ਤੇ ਨਿਰਣਾ ਕੀਤਾ ਕੇ ਆਪਾਂ ਕਿਵੇ ਨਾ ਕਿਵੇ ਮਾ ਗੁਜਰੀ ਤੇ ਬੱਚਿਆ ਤੱਕ ਕੁਝ ਨਾ ਕੁਝ ਜਰੂਰ ਪਹੁਚਦਾ ਕਰਨਾ । ਮੋਤੀ ਦੀ ਘਰਵਾਲੀ ਨੇ ਦੁੱਧ ਦਾ ਗੜਬਾ ਭਰ ਦਿੱਤਾ ਤੇ ਨਾਲ ਇੱਕ ਸੋਨੇ ਦੀ ਮੋਹਰ ਦੇ ਦਿੱਤੀ । ਜੋ ਵੀ ਸੈਨਿਕ ਰੋਕੇ ਤਾ ਉਸਨੂ ਇਹ ਮੋਹਰ ਦੇ ਕੇ ਲੰਘ ਜਾਵੀ । ਐਵੇ ਹੀ ਹੋਇਆ। ਰਾਤ ਨੂ ਵਜੀਰ ਖਾ ਦੇ ਸੈਨਕਾ ਦਾ ਪਹਿਰਾ ਹੁੰਦਾ ਸੀ ਠੰਡੇ ਬੁਰਜ ਤੇ । ਮੋਤੀ ਨੇ ਮੋਹਰ ਦਿੱਤੀ ਤੇ ਉਪਰ ਠੰਡੇ ਬੁਰਜ ਤੇ ਚੜ ਮਾ ਗੁਜਰੀ ਤੇ ਬੱਚਿਆ ਕੋਲ ਪਹੁਚ ਗਿਆ । ਮਾਂ ਬੜੀ ਖੁਸ ਤੇ ਮੋਤੀ ਵੀ ਖੁਸ । ਮਾਂ ਪੁਛਦੀ ਪੁਤ ਮੋਤੀਆਂ ਐਨਾ ਰਿਸਕ ਕਿਵੇ ਲਿਆ । ਮੋਤੀ ਰਾਮ ਕਹਿੰਦਾ ਮਾਂ ਰਿਸਕ ਕਾਹਦਾ । ਜਦੋ ਇਹ ਛੋਟੇ ਛੋਟੇ ਬੱਚੇ ਐਨੀ ਵੱਡੀ ਦਲੇਰੀ ਨਾਲ ਵਜੀਰ ਖਾਂ ਨਾਲ ਟੱਕਰ ਲੈ ਰਹੇ ਨੇ ਮੈ ਤਾ ਫੇਰ ਜਵਾਨ ਹਾਂ । ਤੁਸੀ ਦੁਧ ਛਕੋ । ਮੈ ਤਾ ਕਰਮਾ ਵਾਲਾ ਜਿਸਨੂ ਨੂ ਮਾਲਿਕ ਨੇ ਸੇਵਾ ਬਖਸੀ ।ਮੋਤੀ ਤਿੰਨੇ ਦਿਨ ਦੁਧ ਲੈ ਕੇ ਆਉਦਾ ਰਿਹਾ । ਇੱਕ ਵਾਰ ਮਾਂ ਗੁਜਰੀ ਨੇ ਪੁਛਿਆ ਵੇ ਪੁਤ ਮੋਤੀਆ ਮੇਰੇ ਗੁਰੂ ਗੋਬਿੰਦ ਦਾ ਨਹੀ ਪਤਾ ਲੱਗਿਆ ਕੁਸ ਕਿੱਥੇ ਨੇ ਤੇ ਕਿਸ ਹਾਲ ਚ ਨੇ । ਮੋਤੀ ਕਹਿੰਦਾ ਮਾਂ ਚਮਕੌਰ ਚ ਜੰਗ ਹੋਈ ਸੀ ਭਿਆਨਕ ਪਰ ਇਹ ਪਤਾ ਨਹੀ ਗੁਰੂ ਜੀ ਤੇ ਵੱਡੇ ਸਾਹਿਬਜਾਦੇ ਹੁਣ ਕਿਸ ਹਾਲਾਤ ਚ ਨੇ …. ਮੋਤੀ ਰਾਮ ਮਹਿਰਾ ਦਾ ਇੱਕ ਭਰਾ ਸੀ ਪੰਮਾ । ਉਹ ਵੀ ਰਸੋਈ ਚ ਨਾਲ ਹੀ ਕੰਮ ਕਰਦਾ ਸੀ । ਉਸ ਨੇ ਵਜੀਦ ਖਾ ਕੋਲ ਚੁਗਲੀ ਕਰ ਦਿੱਤੀ ਕੇ ਮੋਤੀ ਦੁਧ ਪਿਆਉਦਾ ਗੁਰੂ ਗੋਬਿੰਦ ਸਿੰਘ ਦੀ ਮਾ ਅਤੇ ਬੱਚਿਆ ਨੂ । ਵਜੀਰ ਖਾ ਦੇ ਪੈਰਾਂ ਥੱਲੋ ਜਮੀਨ ਨਿਕਲ ਗਈ ਤੇ ਲੋਹਾ ਲਾਖਾ ਹੋ ਗਿਆ ਹੋ ਕੇ ਸਾਡੇ ਦਰਬਾਰ ਚ ਗੁਰੂ ਦਾ ਸਰਧਾਲੂ ਕਿਵੇ ?? ਮੋਤੀ ਨੂ ਬੁਲਾਇਆ ਗਿਆ ਤੇ ਵਜੀਰ ਖਾ ਨੇ ਪੁਛਿਆ ਮੋਤੀ ਤੂ ਗੁਰੂ ਘਰ ਦਾ ਸਰਧਾਲੂ ਹੈ ? ਮੋਤੀ ਕਹਿੰਦਾ ਜੀ ਹਜੂਰ । ਤੂ ਦੁਧ ਪਿਆਇਆ ਕਾਫਰਾਂ ਨੂ ? ਵਜੀਰ ਖਾ ਦਾ ਅਗਲਾ ਸਵਾਲ। ਮੋਤੀ ਕਹਿੰਦਾ ਜੀ ਸੇਵਾ ਕਰਨਾ ਸਿੱਖ ਧਰਮ ਦਾ ਮੁਢਲਾ ਫਰਜ ਹੈ ਤੇ ਮੈ ਸੇਵਾ ਕੀਤੀ ਹੈ । ਤੂ ਇਸਲਾਮ ਕਬੂਲ ਕਰ ਨਹੀ ਮਰਨ ਵਾਸਤੇ ਤਿਆਰ ਹੋ । ਮੋਤੀ ਕਹਿੰਦਾ ਤੇਰੇ ਤੋ 8 ਤੇ 9 ਸਾਲ ਦੇ ਬੱਚੇ ਤਾ ਮੁਸਲਿਮ ਹੋਏ ਨੀ । ਮੈਨੂ ਕਿਵੇ ਕਰੋਗੇ । ਮੈ ਤਾ ਜਵਾਨ ਹਾਂ । ਵਜੀਰ ਖਾ ਦੀ ਪੇਸ ਨਾ ਚੱਲੇ ਤੇ ਗੁਸੇ ਚ ਆਏ ਨੇ ਮੋਤੀ ਦਾ ਸਾਰਾ ਪਰਿਵਾਰ ਕੋਹਲੂ ਚ ਪੀੜਨ ਦਾ ਹੁਕਮ ਜਾਰੀ ਕੀਤਾ। ਸਭ ਤੋ ਪਹਿਲਾਂ ਮੋਤੀ ਦਾ ਪੰਜ ਸਾਲ ਦਾ ਬੇਟਾ ਨਰਾਇਣੇ ਨੂ ਕੋਹਲੂ ਚ ਪੀੜਿਆ ਪਰ ਮੋਤੀ ਡੋਲਿਆ ਨੀ। ਫੇਰ 70 ਸਾਲ ਦੀ ਬੁੱਢੀ ਮਾਂ ਨੂ , ਫੇਰ ਮੋਤੀ ਦੀ ਘਰਵਾਲੀ ਨੂ । ਬਾਅਦ ਚ ਮੋਤੀ ਨੂ । ਇਸ ਤਰਾਂ ਇਸ ਸਰਧਾਲੂ ਨੇ ਬੜੀ ਦਰਿੜਤਾ ਤੁ ਸੰਜੀਦਗੀ ਨਾਲ ਆਪਣਾ ਧਰਮ ਨਿਭਾਇਆ। ਦੁਨੀਆਂ ਦਾ ਸਭ ਤੋ ਮਹਿੰਗਾ ਦੁਧ ਜਿਸਦੇ ਬਦਲੇ ਸਾਰਾ ਪਰਿਵਾਰ ਕੋਹਲੂ ਚ ਪੀੜਿਆ ਗਿਆ ….. ਕੁਰਬਾਨੀ ਨੂ ਕੋਟਿ ਕੋਟਿ ਸਜਦਾ.
🙏❤️