CARE LIFE VET PHARMA

Permanently closed.
04/05/2026
ਖੇਤੀਬਾੜੀ ਦੇ ਖੇਤਰ ਵਿੱਚ ਸੁਨੇਹਰੀ ਭਵਿੱਖ ਬਣਾਉਣ ਦਾ ਮੌਕਾ! 🌾🎓ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਅਕਾਦਮਿਕ ਸਾਲ 2026-27 ...
03/05/2026

ਖੇਤੀਬਾੜੀ ਦੇ ਖੇਤਰ ਵਿੱਚ ਸੁਨੇਹਰੀ ਭਵਿੱਖ ਬਣਾਉਣ ਦਾ ਮੌਕਾ! 🌾🎓

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਅਕਾਦਮਿਕ ਸਾਲ 2026-27 ਲਈ ਵੱਖ-ਵੱਖ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਮੁੱਖ ਕੋਰਸ:

ਅੰਡਰ-ਗ੍ਰੈਜੂਏਟ (10+2 ਤੋਂ ਬਾਅਦ): B.Sc. (Hons) Agriculture, B.Tech. (Agricultural Engineering), Biotechnology, Community Science ਅਤੇ ਹੋਰ।

ਪੋਸਟ-ਗ੍ਰੈਜੂਏਟ: M.Sc., M.Tech, MBA ਅਤੇ MCA।

ਡਿਪਲੋਮਾ ਅਤੇ ਸਰਟੀਫਿਕੇਟ ਕੋਰਸ: ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਵਿਸ਼ੇਸ਼ ਕੋਰਸ।

ਮਹੱਤਵਪੂਰਨ ਮਿਤੀਆਂ (Important Dates):

ਬਿਨਾਂ ਲੇਟ ਫੀਸ ਅਪਲਾਈ ਕਰਨ ਦੀ ਆਖਰੀ ਮਿਤੀ: 08.05.2026

1000/- ਰੁਪਏ ਲੇਟ ਫੀਸ ਨਾਲ ਆਖਰੀ ਮਿਤੀ: 15.05.2026

NRI ਉਮੀਦਵਾਰਾਂ ਲਈ ਆਖਰੀ ਮਿਤੀ: 19.06.2026

ਜ਼ਰੂਰੀ ਜਾਣਕਾਰੀ:

ਵਿਸਥਾਰਪੂਰਵਕ ਜਾਣਕਾਰੀ, ਯੋਗਤਾ ਅਤੇ ਪ੍ਰੋਸਪੈਕਟਸ ਲਈ ਯੂਨੀਵਰਸਿਟੀ ਦੀ ਵੈੱਬਸਾਈਟ www.pau.edu 'ਤੇ ਜਾਓ।

ਆਨਲਾਈਨ ਅਪਲਾਈ ਕਰਨ ਲਈ ਵੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਦੀ ਵਰਤੋਂ ਕਰੋ।

ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰੋ ਤਾਂ ਜੋ ਕੋਈ ਵੀ ਯੋਗ ਉਮੀਦਵਾਰ ਇਸ ਮੌਕੇ ਤੋਂ ਵਾਂਝਾ ਨਾ ਰਹਿ ਜਾਵੇ!

02/05/2026
01/05/2026

ਅੱਜ ਦੇ ਦਿਨ ਮੇਰੇ ਅਤੇ ਵੈਟਨਰੀ ਇੰਸਪੈਕਟਰਜ ਕੇਡਰ ਲਈ ਬਹੁਤ ਵੱਡੀ ਮਹਾਨਤਾ ਕਿਉਂਕਿ ਅੱਜ ਦੇ ਦਿਨ 1ਮਈ 1993 ਨੂੰ ਸਾਡੇ ਕੇਡਰ ਨੇ ਮੰਤਰੀ ਹਰਬੰਸ ਸਿੰਘ ਸਿੱਧੂ ਦੇ ਇਲਾਕੇ ਰਾਮਪੁਰਾ ਫੂਲ ਵਿਖੇ ਧਰਨਾ ਲਾਇਆ ਸੀ ਜਿਸ ਦੀ ਖਬਰ ਬੀ ਬੀ ਸੀ ਲੰਡਨ ਤੋਂ ਨਸ਼ਰ ਹੋਈ ਸੀ ਸੰਘਰਸ਼ ਦੇ ਇਹ ਦਿਨ ਤੇ ਮਜਦੂਰ ਦਿਵਸ ਦੀ ਸਾਰੇ ਸਾਥੀਆਂ ਨੂੰ ਲਾਲ ਸਲਾਮ ਰਾਮਪੁਰਾ ਫੂਲ ਦਾ ਐਕਸ਼ਨ ਜੱਥੇਬੰਦੀ ਦੇ ਸੁਨਹਿਰੀ ਪੰਨਿਆਂ ਤੇ ਉਕਰਿਆ ਇਤਿਹਾਸ ਹੈ।
👉ਉਸ ਸਮੇਂ ਮੈਂ ਅਮਰੀਕ ਸਿੰਘ ਪੇਧਨੀ ਬਤੋਰ ਮੈਡੀਕਲ ਰੈਪ ਵਜੋਂ ਕੰਪਨੀ ਵਿੱਚ ਕੰਮ ਕਰਦਾ ਸੀ । ਜਿਸ ਨਾਲ ਮੇਰੀ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰਨ ਵਾਲੇ ਰੀੜ ਦੀ ਹੱਡੀ ਭਾਵ ਵੈਟਰਨਰੀ ਇੰਸਪੈਕਟਰਾਂ ਨਾਲ ਬਹੁਤ ਜ਼ਿਆਦਾ ਨੇੜਤਾ ਹੋ ਗਈ ਸੀ। ਇਥੋਂ ਤੱਕ ਕਿ ਅਸੀਂ ਇੱਕ ਦੂਜੇ ਦੇ ਪਰਿਵਾਰ ਮੈਂਬਰ ਹੋਣ ਨਾਤੇ ਦੁਖ ਸੁਖ ਸਾਂਝੀ ਬਣੇ ਹੋਏ ਸੀ । ਮੋਬਾਈਲ ਫੋਨ ਉਸ ਸਮੇਂ ਨਹੀਂ ਸੀ । ਉਸ ਸਮੇਂ ਮੈਂ ਆਪਣੇ ਕੰਮ ਦੇ ਨਾਲ ਨਾਲ ਵੈਟਰਨਰੀ ਇੰਸਪੈਕਟਰ ਸਾਥੀਆਂ ਨੂੰ ਮੀਟਿੰਗਾਂ ਆਦਿ ਦੇ ਸੁਨੇਹੇ ਵੀ ਪੁੰਹਚਾ ਕੇ ਆਉਂਦਾ ਸੀ 1 ਮਈ 1993 ਨੂੰ ਮੈ ਅਤੇ ਮੇਰੇ ਨਾਲ ਕਈ ਵੈਟਰਨਰੀ ਇੰਸਪੈਕਟਰ ਸਾਥੀ ਅਤੇ ਕਿਸਾਨਾਂ ਨੂੰ ਨਥਾਣਾ ਥਾਣੇ ਵਿੱਚ ਰੱਖਿਆ ਗਿਆ ਸੀ। ਰਾਤ ਨੂੰ 2 ਵਜੇ ਦੇ ਕਰੀਬ ਮੈਨੂੰ ਅਤੇ ਮੇਰੇ ਵੈਟਨਰੀ ਇੰਸਪੈਕਟਰ ਸਾਥੀਆ ਨੂੰ ਪੁਲਿਸ ਬਠਿੰਡੇ ਨੇੜੇ ਝੀਲਾਂ ਕੋਲ ਛੱਡ ਦਿੱਤਾ। ਅਸੀਂ ਸਾਰੇ ਸਾਥੀ ਦੂਸਰੇ ਦਿਨ ਬੜੀ ਮੁਸ਼ਕਿਲ ਦੇ ਨਾਲ ਆਪਣੇ ਘਰੀਂ ਪਰਤੇ।
ਦਾਸ ਦੇ ਕਰੀਬ ਆਗੂ ਹਰਬੰਸ ਸਿੰਘ ਸਿੱਧੂ ਨੇ ਵਿਕਟੇਮਾਈਜਡ ਕੀਤੇ ਸਨ,, ਬਦਲੀਆਂ ਕਰਨ ਉਪਰੰਤ CL ਬੰਦ ਕਰ ਦਿੱਤੀਆਂ ਗਈਆਂ ਸਨ।
ਪਰ ਲੀਡਰਸ਼ਿਪ ਡੋਲੀ ਨਹੀ,, ਸਾਂਝੇ ਮੁਲਾਜਮ ਮੋਰਚੇ ਵੱਲੋਂ ਚੰਡੀਗੜ ਵਿਖੇ ਡਾਇਰੈਕਟਰ ਦੇ ਦਿੱਤੇ ਘਿਰਾਓ ਦੇ ਸੱਦੇ ਉਪਰੰਤ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਵਿਕਟੇਮਾਈਜਡ ਸਾਥੀਆਂ ਨੂੰ ਸਰਕਾਰੀ ਜੀਪਾਂ ਤੇ ਬਿਠਾ ਕੇ ਚੰਡੀਗੜ ਲੈ ਕੇ ਗਈ ਸੀ।
ਜਿਹੜੇ ਸਟੇਸ਼ਨ ਤੇ ਹੱਥ ਰੱਖਿਆ,, ਉਹੀ ਦਿੱਤਾ ਗਿਆ,,, ਵਿਕਟੇਮਾਈਜਡ ਮਨੁੱਖ ਜਿਊਂਦੇ ਜਾਗਦੇ ਹਨ,, ਕਦੇ ਵੀ ਇਹ ਇਤਿਹਾਸ ਸੁਣਿਆ ਜਾ ਸਕਦਾ ਹੈ।
ਅਜਿਹੇ ਵਰਤਾਰੇ ਰੋਜ ਨਹੀ ਵਾਪਰਦੇ,,, ਜਮਾਤੀ ਖਾਸੇ ਨੂੰ ਬੁਲੰਦ ਰੱਖਣ ਲਈ,,, ਇਹ ਲੜਾਈਆਂ ਹਮੇਸ਼ਾ ਉਤਸ਼ਾਹ ਕਰਦੀਆਂ ਰਹਿਣਗੀਆਂ।
ਧੰਨਵਾਦ ਸਹਿਤ
ਡਾਕਟਰ ਅਮਰੀਕ ਸਿੰਘ ਪੇਧਨੀ
ਕੇਅਰ ਲਾਈਫ ਵੈਟ ਫਾਰਮਾਂ ਅਤੇ ਪਰਿਵਾਰ ਵੱਲੋਂ ਮਜ਼ਦੂਰ ਦਿਵਸ ਦੇ ਸਾਰੇ ਸਾਥੀਆਂ ਨੂੰ ਲਾਲ ਸਲਾਮ 👏👏👏👏8591470003,8957570003
www.carelifevetpharma.com

14/04/2026

Address

Word No 11 Guru Tag Bhadur Market GTB Nagar Barnala Road Dhuri
Dhuri
148024

Alerts

Be the first to know and let us send you an email when CARE LIFE VET PHARMA posts news and promotions. Your email address will not be used for any other purpose, and you can unsubscribe at any time.

Contact The Business

Send a message to CARE LIFE VET PHARMA:

Share

Category