22/01/2024
ਸਤਿਕਾਰਯੋਗ ਸਾਥੀੳ, ਜਿਵੇਂ ਕਿ ਧੁੱਪ ਅਜੇ ਵੀ ਨਹੀਂ ਨਿਕਲ ਰਹੀ, ਇਸ ਕਰਕੇ ਨਾਈਟਰੇਟ ਵਾਲੇ ਕੇਸ ਕਾਫੀ ਆ ਸਕਦੇ ਹਨ,,ਇਸ ਕਰਕੇ ਇਕ ਦੋ ਹੋਰ ਗੱਲਾਂ ਇਸਤੇ ਕਰਨੀਆਂ ਜਰੂਰੀ ਹਨ,,ਇਕ ਤਾਂ ਮੀਡੀਆ ਚ ਬੜਾ ਰੌਲਾ ਪੈਂਦਾ ਕਿ ਭਿਆਨਕ ਬਿਮਾਰੀ ਆ ਗਈ ,ਡਾਕਟਰ ਵੈਕਸੀਨ ਨਹੀਂ ਲਾਉਂਦੇ, ਲੋਕਾਂ ਨੂੰ ਸਮਝਾੳ ਕਿ ਇਸਦੀ ਕੋਈ ਵੈਕਸੀਨ ਨਹੀਂ ਹੁੰਦੀ, ਇਸਦੀ ਵੈਕਸੀਨ ਹੈ "ਗੁੜ " ਜਿੰਨੇ ਦਿਨ ਧੁੱਪ ਨਹੀਂ ਨਿਕਲਦੀ, ਪਸ਼ੂਆਂ ਨੂੰ ਰੋਜ ਗੁੜ ਖਵਾਉ, ਪੁਰਾਣੇ ਬਜੁਰਗ ਕਹਿੰਦੇ ਹੁੰਦੇ ਸੀ ਸਿਆਲਾਂ ਚ ਡੰਗਰਾਂ ਨੂੰ ਗੁੜ ਦੇਣਾ ਚਾਹੀਦਾ ਹੈ ਇਹ ਗਰਮ ਹੁੰਦਾ,,ਇਸ ਪਿੱਛੇ ਸਾਈਂਸ ਇਹ ਹੈ ਕਿ ਗੁੜ ਕਾਰਬੋਹਾਈਡ੍ਰੇਟ ਹੈ ਇਹ ਵਾਧੂ ਨਾਈਟਰੇਟ ਨੂੰ ਰਿਊਮਨ ਚ ਅਮੋਨੀਆ ਚ ਕਨਵਰਟ ਕਰ ਦਿੰਦਾ ਹੈ ਤੇ ਜਹਿਰੀਲੀ ਨਾਈਟਰਾਈਟ ਨਹੀਂ ਬਣਨ ਦਿੰਦਾ,,ਹਰੇ ਪੱਠੇ ਬੰਦ ਕਰਵਾ ਦਿੳ, ਤੂੜੀ ਸ਼ੁਰੂ ਕਰਵਾਕੇ ਨਾਲ ਦੋ ਕਿਲੋ ਫੀਡ ਸ਼ੁਰੂ ਕਰਵਾ ਦਿੳ,,ਨਾਈਟਰੇਟ ਦੇ ਕੇਸ ਆੳਣੇ ਬੰਦ ਹੋ ਜਾਣਗੇ,,min mix 100gm daily and vitum-H 10ml daily,,,ਕੋਈ ਨਵਾਂ ਪਸ਼ੂ ਢਿੱਲਾ ਨਹੀਂ ਹੋਵੇਗਾ,,FMD,HS, Black quarter, ਕਈ ਕਿਸਮ ਦੇ ਨਮੂਨੀਏ, ਮਸਟਾਈਟਸ ਵਗੈਰਾ ਸਭ ਮੌਕਾਪ੍ਰਸਤ ਕੀਟਾਣੂ ਹਨ,,ਇਹ ਹਰ ਸਮੇਂ ਪਸ਼ੂ ਦੇ ਆਲੇ ਦੁਆਲੇ ਦੇ ਵਾਤਾਵਰਨ ਚ ਮੌਜੂਦ ਹੁੰਦੇ ਹਨ, ਜੇ ਪਸ਼ੂ ਸਟਰੈਸ ਚ ਚਲਾ ਗਿਆ ਜਾਂ ਨਾਈਟਰੇਟ ਵਧ ਗਿਆ ਤਾਂ ਇਹਨਾਂ ਨੇ ਹਮਲਾ ਕਰ ਦੇਣਾ ਤੇ ਬਿਮਾਰੀ ਫੈਲ ਜਾਣੀ ਹੈ,,ਜੇਕਰ ਕਿਸੇ ਘਰ ਚ ਇਕ ਅਧੀ ਮਾਰਟਿਲਟੀ ਹੁੰਦੀ ਵੀ ਹੈ ਤਾਂ ਫਟਾਫਟ ਬਾਕੀ ਪਸ਼ੂਆਂ ਨੂੰ ਗੁੜ, ਦਾਣਾ, ਤੂੜੀ, ਤੇ ਕਰਵਾ ਦੳ ਤੇ ਹਰਾ ਬੰਦ ਕਰਵਾ ਦੳ, ਆਪੇ ਨਾਈਟਰੇਟ ਨਿਊਟਰਲਾਈਜ ਹੋ ਜਾਂਦਾ ਇਕ ਅਧੇ ਦਿਨ ਚ, ਤੇ ਹੋਰ ਮੌਤਾਂ ਨਹੀਂ ਹੁੰਦੀਆਂ,ਜਿਹਨਾਂ ਵੀ ਖੁਰਾਕੀ ਪਦਾਰਥਾਂ ਚ ਕਾਰਬੋਹਾਈਡ੍ਰੇਟ ਹੁੰਦਾ ਉਹਨਾਂ ਚ Energy ਹੁੰਦੀ, ਤੇ energy ਵਾਲੀ ਚੀਜ ਨੂੰ ਗਰਮ ਕਹਿੰਦੇ ਹਨ ਸੋ ਇਹਨਾਂ ਦਿਨਾਂ ਚ ਗਰਮ ਚੀਜਾਂ ਖਵਾਉ ਪਸ਼ੂਆਂ ਨੂੰ,,ਅਗਲੇ 10 ਕੁ ਦਿਨ ਪਸ਼ੂਆਂ ਲਈ ਮੁਸ਼ਕਲਾਂ ਭਰੇ ਹਨ ਸੋ ਵੀਰੋ ਥੋੜੀ advice ਹਰ ਪਸ਼ੂਪਾਲਕ ਨੂੰ ਜਰੂਰ ਦੳ।ਸੂਰਜ ਨਾ ਨਿਕਲਣ ਕਰਕੇ ਪੱਠਿਆਂ ਨੂੰ energy ਨਹੀਂ ਮਿਲ ਰਹੀ ਤੇ ਪਸ਼ੂਆਂ ਨੂੰ ਆਪਾਂ energy ਨਹੀਂ ਦੇ ਰਹੇ,,ਯਾਦ ਰਖਿਉ ਆਪਾਂ ਸਾਰੇ ਹੀ ਸੂਰਜੀ ਊਰਜਾ ਦੇ ਪਰੋਡਕਟ ਹਾਂ ਇਸ ਬਿਨਾ ਕੁੱਛ ਨਹੀਂ। ਇਨਸਾਨਾਂ ਨੂੰ ਵੀ ਹਾਰਟਅਟੈਕ ਵਗੈਰਾ ਮੈਕਸੀਮਮ ਇਹਨਾਂ ਦਿਨਾਂ ਚ ਹੀ ਹੁੰਦੇ ਹਨ, ੳਸ ਪਿੱਛੇ ਵੀ ਇਹੀ ਸਾਈਂਸ ਹੈ ਜੀ।
KULBIR SINGH VETERINARY INSPECTOR CVH K*M KALAN